Wednesday, July 9, 2008

ਬਾਗੀ

ਬਾਗੀ

ਉਹਨਾ ਹਾਦਸਿਆਂ ਦਾ ਜ਼ਿਕਰ ਨਾ ਕਰੋ
ਜਿਹਨਾ ਦੀ ਅਸੀਂ ਓਲਾਦ ਹਾਂ
ਜ਼ਿਕਰ ਕਰਨਾ ਹੈ ਤਾਂ ਬੇਕਫ਼ਨ ਇਤਿਹਾਸ ਦਾ ਕਰੋ
ਜਿਸਦੀ ਅਸੀ ਸੱਤ-ਮਾਹੀ ਸੰਤਾਨ ਹਾਂ
ਸਾਡੀ ਹਿੱਕ ’ਤੇ ਤੁਰਦਾ ਰਿਹਾ ਹੈ ਉਹ ਸਮਾ
ਜੋ ਰੱਤ ਭਿੱਝੇ ਸ਼ਬਦਾਂ ਨੂੰ ਵੀ ਅਰਥ ਨਹੀਂ ਦੇ ਸਕਿਆ
ਤੇ ਕਲਮ ਨਾਲ ਲਿਖੀ ਉਦਾਸ ਗ਼ਜ਼ਲ ਨੂੰ
ਫ਼ਿਰ ਕੌਣ ਸਮਝਦਾ
ਅਗਵਾ ਹੋਏ ਹਰਫ਼ ਜੋ ਉਹਨਾ ਦੀ ਆਪਣੀ ਦੇਣ ਹਨ
ਅੱਜ ਮਾਂ ਬੋਲੀ ਹੋਣ ਦਾ ਦਾਅਵਾ ਕਰਦੇ ਹਨ
ਭੋਲਿਓ! ਮਾਂ ਬੋਲੀ ਤਾਂ ਇਕ ਨਿੱਘ ਹੈ
ਮਾਂ ਦੀ ਬੁੱਕਲ ਜਿਹਾ
ਮਾਂ ਬੋਲੀ ਤਾਂ ਮਹਿਕ ਹੈ ਕੱਚੇ ਦੁੱਧ ਦੀ ਮਿਠਾਸ ਜਿਹਾ
ਫ਼ਿਰ ਦਿੱਲੀ ਦੇ ਦਰਬਾਰ ਵਿਚ
ਕੀਹਦਾ ਰਾਗ ਅਲਾਪ ਰਹੇ ਹੋ
ਹਾਂ ਅਸੀਂ ਨਲਾਇਕ ਪੁੱਤ ਹਾਂ
ਪਰ ਏਨੇ ਵੀ ਨਹੀ ਕਿ
ਆਪਣੀ ਮਿੱਟੀ ਨਾ ਪਹਿਚਾਨ ਸਕੀਏ
ਅੱਜ ਅਸੀਂ ਇਕ ਬੇਹੋਸ਼ ਸਦੀ ਦਹਿਲੀਜ਼ ’ਤੇ ਰੱਖਿਆ
ਉਹ ਕਦਮਜੋ ਕਦੀ ਬਾ-ਹੋਸ਼ ਹੋਵੇਗੀ
ਫ਼ਿਰ ਸਾਡੇ ਸੁਪਨਿਆਂ ਵਿਚ ਬੀਜਿਆ ਜ਼ਹਿਰ
ਆਪਣੀ ਕਹਾਣੀ ਆਪ ਕਹੇਗਾ
ਕਿ ਸਾਡਾ ਰਿਸ਼ਤਾ ਤਾਂ ਇਕ ਨਦੀ ਤੇ ਪੁੱਲ ਜਿਹਾ ਹੈ
ਤੇ ਪੁੱਲ ਕਦੇ ਵੀ ਬਾਗ਼ੀ ਨਹੀਂ ਹੁੰਦੇ

ohna hadsiyan da jikar na karo
jihna di asin aullad hn...........
jikar karna hai tn bekafan ithaas da karo
.jisdi asin satmahi santan hn
sadi hik tey truda riha hai oh sama
jo ratt bhijey shbdan nu v arth nahi dey sakiya
tey kalam nal likhi udaas gazal nu
fir kaun samjda
agwa hoye haraf
jo ohna di apni dain hn
aaj maa boli hon da dawa kardey hn
bholeyo maa boli tn ek nigh hai
ma di bukal jiha
ma boli tn mehak hai
kachey dudh di mthaas jiha
fir delhi dey darbar vich baith key
kihda raag allap rahey ho
hn asin nalyaak put hn
par eny v nahi
k apni mitti na pehchan sakyeee
aaj asin ek behosh sadi di
dehleez tey rakhiya oh kadam
jo kadi ba-hos howeygi
fir sadey supniya vich bejiya jehar
apni kahani app kheyga
k sada rishta tn ek nadi tey pul jiha hai
tey pul kadi v baagi nahi hundey

No comments: