ਹਾਂ ਤੂੰ ਮੈਨੂੰ ਇਕ ਸਵਾਲ ਕੀਤਾ ਹੈ.........
ਪਰ ਮੈਂ ਜਵਾਬ ਨਹੀਂ ਿਦੱਤਾ
ਿਕਉਂ ਿਕ ਆਪਣੇ ਆਪ ਨੂੰ ਜਵਾਬ ਦੇਣਾਬਹੁਤ ਔਖਾ ਹੁੰਦਾ ਹੈ
ਪਰ ਤੂੰ ਨਹੀਂ ਜਾਣਦਾ
ਿਕ ਇਸਸਵਾਲ ਤਕ ਪਹੁੰਚਿਦਆਂ ਪਹੁੰਚਿਦਆਂ
ਮੈਂ ਆਪਣੀਆਂ ਸ਼ਾਖਾਵਾਂ ਨਾਲੋਂ ਿਕੰਨੀ ਵਾਰ ਟੁੱਟੀ ਹਾਂ
ਤੇਰੇ ਸਾਹਾਂ ਦੇ ਨਾਲ ਮੇਰੀ ਧੜਕਨ ਚਲਦੀ ਹੈ
ਪਰ ਤੈਨੂੰ ਮੇਰੀ ਇਕ ਸਲਾਹ ਹੈ
ਿਕ ਤੂੰ ਅੱਗ ਨੂੰ ਿਸਰਫ਼ ਅੱਗ ਸਮਝੀਂ
ਿਕਉਂ ਿਕ ਤੂਂ ਤਾਂ ਹਾਲੀ ਕਈ ਯੁਧ ਿਜੱਤਣੇ ਹਨ
ਤੇ ਿਜੱਤ ਲਈ ਸਾਲਮ ਸਬੂਤਾ ਹੋਣਾ ਜਰੂਰੀ ਹੈ
ਤੇਰੇ ਿਚਹਰੇ ਤੇ ਬਦਲਦੇ ਹਾਵ-ਭਾਵ ਸਭ ਮੇਰੇ ਸਾਹਮਨੇ ਹਨ
ਪਰ ਮੈਂ ਤੇਰੇ ਕੋਲੋਂ ਜਦ ਅੱਖ ਚੁਰਾ ਕੇ ਗੁਜ਼ਰਦੀ ਹਾਂ
ਤਾਂ ਮੇਰੇ ਅੰਤਰਮਨ ਦੇ ਅਨੇਕਾਂ ਟੁਕੜੇ ਹੋ ਜਾਂਦੇ ਹਨ
ਪਰ ਤੂੰ ਜਾਣਾ ਹੈਤੇ ਮੈਂ ਇਕੱਲਤਾ ਹੰਢਾਉਣੀ ਹੈ .........
.ਤੇ ਇਕੱਲ ਦੇ ਮੌਸਮ ਿਵਚਮੈਂ ਤੈਨੂੰ ਕਿਵਤਾ ਿਵਚ ਖੋਜਣਾ
ਵਾਿਪਸ ਮੁੜੇਂਗਾ ਨਾ
ਹਰਫ਼ਾਂ ਦੇ ਕਾਫ਼ਲੇ ਸਮੇਤ ਮੈਂ ਤੈਨੂੰ ਉਡੀਕਦੀ
ਿਕਸੇ ਕੰਧ ਤੇ ਔਸੀਆਂ ਪਾਉਂਦੀ ਿਮਲਾਂਗੀ
ਬਸ ਇਕ ਹੀ ਮੁਸ਼ਕਲ ਹੈ
ਿਕ ਤੇਰੀ ਰੁਖਸਤੀ ਤੋਂ ਬਾਦ
ਮੈਂ ਹਰਫ਼ਾਂ ਦਾ ਸਾਹਮਨਾ ਿਕਵੇਂ ਕਰਾਂਗੀ..................
Subscribe to:
Post Comments (Atom)
No comments:
Post a Comment